ਖਾਲਿਸਤਾਨੀਆਂ ਵੱਲੋਂ ਫੌਜ ਮੁਖੀ ਬਿਪਿਨ ਰਾਵਤ ਨੂੰ ਧਮਕੀ

Girl in a jacket
Like
Like Love Haha Wow Sad Angry
1

ਖ਼ਾਲਿਸਤਾਨ ਹਮਾਇਤੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਹੁਣ ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਨੂੰ ਧਮਕੀ ਦਿੱਤੀ ਹੈ ਕਿ ਉਹ ਰੈਫਰੈਂਡਮ 2020 ਤੋਂ ਦੂਰ ਰਹਿਣ। ਆਪਣੇ ਟਵਿੱਟਰ ਅਕਾਊਂਟ ਤੇ ਇੱਕ ਲੰਮੀ ਚਿੱਠੀ ਜਾਰੀ ਕਰ ਪੰਨੂ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਭਾਰਤੀ ਫੌਜ ਮੁਖੀ ਰੈਫਰੈਂਡਮ 2020 ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸਿੱਖਸ ਫਾਰ ਜਸਟਿਸ ਇਸ ਖਿਲਾਫ ਕੌਮਾਂਤਰੀ ਅਦਾਲਤ ‘ਚ ਕਾਨੂੰਨੀ ਕਾਰਵਾਈ ਕਰੇਗਾ। ਅਸਲ ਵਿੱਚ ਫ਼ੌਜ ਮੁਖੀ ਵੱਲੋਂ ਪਿਛਲੇ ਦਿਨੀਂ ਰੈਫਰੈਂਡਮ 2020 ਖਿਲਾਫ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਬਾਹਰੀ ਤਾਕਤਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਬਿਪਿਨ ਰਾਵਤ ਨੇ ਨਵੀਂ ਦਿੱਲੀ ਚ ਪੰਜਾਬ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਬਾਹਰੀ ਤਾਕਤਾਂ ਪੰਜਾਬ ਚ ਅੱਤਵਾਦ ਨੂੰ ਮੁੜ ਤੋਂ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜਿਸ ਨਾਲ ਪੰਜਾਬ ਚ ਫਿਰ ਤੋਂ 84 ਵਰਗਾ ਮਾਹੌਲ ਬਣ ਸਕਦਾ ਹੈ, ਜਿਸ ਤੇ ਪਲਟਵਾਰ ਕਰਦਿਆਂ ਪੰਨੂ ਵੱਲੋਂ ਬਿਪਿਨ ਰਾਵਤ ਨੂੰ ਰੈਫਰੈਂਡਮ 2020 ਤੋਂ ਦੂਰੀ ਬਣਾ ਕੇ ਰੱਖਣ ਦੀ ਧਮਕੀ ਦਿੱਤੀ ਗਈ ਹੈ।

Read Also ਗੁਰਪਤਵੰਤ ਸਿੰਘ ਪੰਨੂੰ ਦਾ ਵੱਟਸਐਪ ਖਾਤਾ ਵੀ ਸੀਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਨੂ ਨੇ ਖਾਲਿਸਤਾਨੀ ਪ੍ਰਚਾਰਕ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਪੁਲਿਸ ਵੱਲੋਂ ਹਥਿਆਰਾਂ ਸਣੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਧਮਕੀ ਦਿੱਤੀ ਸੀ। ਜਿਸ ਵਿੱਚ ਉਸ ਨੇ ਸੁਰੇਸ਼ ਅਰੋੜਾ ਨੂੰ ਰਿਟਾਇਰਮੈਂਟ ਤੋਂ ਬਾਅਦ ਇਸ ਦੇ ਨਤੀਜੇ ਕੌਮਾਂਤਰੀ ਅਦਾਲਤ ਭੁਗਤਣ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਪੰਨੂ ਖਿਲਾਫ ਪਹਿਲਾਂ ਤੋਂ ਹੀ ਕਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ, ਡੀਜੀਪੀ ਅਰੋੜਾ ਮੁਤਾਬਕ ਬਾਹਰੀ ਤਾਕਤਾਂ ਰੈਫਰੈਂਡਮ 2020 ਦੀ ਆੜ ਵਿੱਚ, ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ ਲੱਗੀਆਂ ਹਨ, ਫਿਲਹਾਲ ਇਸ ਮਾਮਲੇ ਤੇ ਫੌਜ ਮੁਖੀ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਰਹੇਗਾ।l

Like
Like Love Haha Wow Sad Angry
1
Girl in a jacket

LEAVE A REPLY