ਖਹਿਰਾ ਧੜੇ ਨੇ ਉਡਾਇਆ ਕੇਜਰੀਵਾਲ ਨੂੰ ਆਈ ਚਿੱਠੀ ਦਾ ਮਜ਼ਾਕ, ਚਿੱਠੀ ਨੇ ‘ਆਪ’ ਤੇ ਖਹਿਰਾ ਧੜੇ ‘ਚ ਖੜਕਾਈ

Girl in a jacket
Like
Like Love Haha Wow Sad Angry

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕਰਨ ਉਪਰੰਤ ਇਕ ਨਵਾਂ ਪੁਆੜਾ ਫੇਰ ਸ਼ੁਰੂ ਹੋ ਗਿਆ ਉਹੀ ਵਿਵਾਦ ਜੋ ਸੁਖਪਾਲ ਖਹਿਰਾ ਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੋਇਆ ਸੀ। ਚਿੱਠੀ ‘ਚ ਸਵਾ ਸੌ ਦੇ ਕਰੀਬ ਐਨ.ਆਰ.ਆਈਜ਼ ਭਾਈਚਾਰੇ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਖਿਲਾਫ ਸਖਤ ਸ਼ਬਦਾਂ ‘ਚ ਤਾੜਨਾ ਕਰਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ ਹੈ। ਇੱਥੋਂ ਤੱਕ ਕੀ ਕੇਜਰੀਵਾਲ ਨੂੰ ਮਿਲੀਅਨ ਡਾਲਰ ਭੇਜਣ ਵਾਲਾ ਭਾਈਚਾਰਾ ਸੁਖਪਾਲ ਖਹਿਰਾ ਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਵੀ ਕਾਫੀ ਔਖਾ ਹੈ। ਪੂਰੇ ਮਾਮਲੇ ‘ਤੇ ਆਪ ਤੋਂ ਮੁਅੱਤਲ ਐਮ.ਐਲ.ਏ. ਕੰਵਰ ਸੰਧੂ ਨੇ ਚਿੱਠੀ ‘ਤੇ ਪਾਰਟੀ ਨੂੰ ਗੰਭੀਰਤਾ ਨਾਲ ਸੋਚਣ ਲਈ ਕਿਹਾ ਹੈ।

Read Also ਸੁਖਪਾਲ ਖਹਿਰਾ ਨੇ ਗੁੱਸੇ ‘ਚ ਦਿੱਤੀ ਧਮਕੀ

ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਐਨ.ਆਰ.ਆਈ ਵਿੰਗ ਦੇ ਸਾਬਕਾ ਪ੍ਰਧਾਨ ਨੇ ਇਸ ਚਿੱਠੀ ਨੂੰ ਮਾਮੂਲੀ ਨਾਰਾਜਗੀ ਦੱਸਿਆ ਹੈ। ਫਿਲਹਾਲ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵੱਲੋਂ ਕੇਜਰੀਵਾਲ ਨੂੰ ਗੱਲਬਾਤ ਲਈ ਦਿੱਤਾ ਗਿਆ ਸਮਾਂ ਬੀਤੇਂ ਦਿਨ ਯਾਨੀਕਿ 8 ਨਵੰਬਰ ਨੂੰ ਪੂਰਾ ਹੋ ਗਿਆ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹੋਈਆਂ ਕੀ ਸੁਖਪਾਲ ਖਹਿਰਾ ਧੜਾ ਆਉਣ ਵਾਲੇ ਦਿਨਾਂ ਕੋਈ ਵੱਡਾ ਕਦਮ ਚੁੱਕੇਗਾ ਜਾਂ ਫੇਰ ਡਾ. ਗਾਂਧੀ ਤੇ ਹਰਿੰਦਰ ਖਾਲਸਾ ਹੋਰਾਂ ਵਾਂਗ ਆਪਣਿਆਂ ‘ਚ ਪਰਾਇਆ ਵਾਲਾ ਸੰਤਾਪ ਹੰਢਾਏਗਾ।

Like
Like Love Haha Wow Sad Angry
Girl in a jacket

LEAVE A REPLY