ਕੱਪੜੇ ਧੋਣ ਦੇ ਨਾਲ- ਨਾਲ ਤੁਹਾਡਾ ਮੋਟਾਪਾ ਵੀ ਘੱਟ ਕਰੇਗੀ ਇਹ ਬਾਇਕ

Girl in a jacket
Like
Like Love Haha Wow Sad Angry

ਨਵੀਂ ਦਿੱਲੀ : ਭਾਰ ਘੱਟ ਕਰਨ ਲਈ ਤੁਸੀ ਕੀ ਕੁਝ ਨਹੀਂ ਕਰਦੇ ਹਨ। ਜਿਮ ਜਾਂਦੇ ਹੋ, ਡਾਇਟਿੰਗ ਕਰਦੇ ਹੋ, ਦਵਾਈਆਂ ਲੈਂਦੇ ਹੋ ਅਤੇ ਨਾ ਜਾਣੇ ਕੀ – ਕੀ ਕਰਦੇ ਹੋ। ਜੇਕਰ ਤੁਸੀ ਵੀ ਆਪਣੇ ਵਧੇ ਹੋਏ ਭਾਰ ਅਤੇ ਬਾਹਰ ਨਿਕਲੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸਭ ਤੋਂ ਜਿਆਦਾ ਹੈ ਜਿਨ੍ਹਾ ਨੂੰ ਕੱਪੜੇ ਧੋਣ ਦਾ ਕੰਮ ਬਹੁਤ ਤਣਾਅ ਭਰਿਆ ਲੱਗਦਾ ਹੈ।

Read Also ਰੈੱਡ ਟੀ ਪੀਣ ਦੇ ਸਰੀਰ ਨੂੰ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਦੱਸ ਦਈਏ ਕਿ ਕੱਪੜੇ ਧੋਣ ਦੇ ਕੰਮ ਤੋਂ ਬਚਣ ਲਈ ਲੋਕਾਂ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ ਪਰ ਇਸ ਬਾਈਕ ਨਾਲ ਕੱਪੜੇ ਧੋਣ ਦੇ ਨਾਲ-ਨਾਲ ਕਸਰਤ ਵੀ ਹੋਵੇਗੀ ਜਿਸ ਨਾਲ ਆਲਸ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗੀ ਇਸ ਅਨੌਖੀ ਕਾਡ ਕੱਢੀ ਹੈ ਚੀਨ ਦੇ ਕਾਲਜ ਦੇ ਵਿਦਿਆਰਥੀਆਂ ਨੇ। ਇਨ੍ਹਾਂ ਵਿਦਿਆਰਥੀਆਂ ਨੇ ਇਕ ਅਜਿਹੀ ਸਟੇਸ਼ਨਰੀ ਬਾਈਕ ਨੂੰ ਬਣਾਇਆ ਹੈ ਜਿਸ ਦੇ ਨਾਲ ਤੁਸੀ ਅਪਣੇ ਸਾਰੇ ਕਪੜੇ ਧੋਣ ਦੇ ਨਾਲ-ਨਾਲ ਕੱਪੜੇ ਸੁਖਾ ਵੀ ਸਕਦੇ ਹੋ। ਇਹ ਬਾਈਕ ਕੱਪੜੇ ਧੋਣ ਦੇ ਨਾਲ ਤੁਹਾਨੂੰ ਆਰਾਮ ਵੀ ਦੇਵੇਗੀ। ਇਸ ਅਨੋਖੇ ਢਾਂਚੇ ਦਾ ਨਾਮ ਬਾਈਕ ਵਾਸ਼ਿੰਗ ਮਸ਼ੀਨ ਹੈ।

ਤੁਸੀ ਜਦੋਂ ਵੀ ਇਸ ਬਾਈਕ ਦੀ ਵਰਤੋਂ ਕਰੋਗੇ ਤਾਂ ਇਸ ‘ਚ ਪੈਡਲ ਮਾਰਨਾ ਪਵੇਗਾ ਅਤੇ ਪੈਡਲ ਮਾਰਨ ਨਾਲ ਇਸ ਦਾ ਡਰੱਮ ਘੁੰਮੇਗਾ ਅਤੇ ਡਰਮ ਘੁੰਮਣ ਨਾਲ ਜ਼ਿਆਦਾ ਬਿਜਲੀ ਪੈਦਾ ਹੋਵੇਗੀ। ਦੱਸ ਦਈਏ ਕਿ ਇਸ ਨਾਲ ਪੈਦਾ ਹੋਈ ਬਿਜਲੀ ਦੀ ਵਰਤੋਂ ਡਿਸਪਲੇਅ ਸਕ੍ਰੀਨ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਬਾਈਕ ਵਾਸ਼ਿੰਗ ਮਸ਼ੀਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਇਸ ਵਾਸ਼ਿੰਗ ਮਸ਼ੀਨ ਨਾਲ ਬਹੁਤ ਸਾਰੇ ਕੰਮ ਕਰ ਸਕਦੇ ਹਨ।

Like
Like Love Haha Wow Sad Angry
Girl in a jacket

LEAVE A REPLY