ਕੈਲੀਫੋਰਨੀਆ ਦੇ ਬਾਰ ‘ਚ ਗੋਲੀਬਾਰੀ, 13 ਲੋਕਾਂ ਦੀ ਮੌਤ

Girl in a jacket
Like
Like Love Haha Wow Sad Angry

ਵਾਸ਼ਿੰਗਟਨ : ਦੱਖਣੀ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਨਾਲ ਲਗਦੇ ਥਾਉਜੈਂਡ ਓਅਕ ਸ਼ਹਿਰ ‘ਚ ਸਥਿਤ ‘ਬਾਰਡਰ ਲਾਈਨ ਬਾਰ ਐਂਡ ਗਰਿੱਲ’ ਰੈਸਟੋਰੈਂਟ ‘ਚ ਹਥਿਆਰਬੰਦ ਹਮਲਾਵਰ ਨੇ ਗੋਲੀਬਾਰੀ ਕੀਤੀ। ਜਿਸ ਵਿੱਚ ਹਮਲਾਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Read Also ਅਮਰੀਕਾ ਦੇ ਬੈਂਕ ‘ਚ ਗੋਲੀਬਾਰੀ, ਭਾਰਤੀ ਨੌਜਵਾਨ ਸਮੇਤ 3 ਦੀ ਮੌਤ

ਰਿਪੋਰਟ ਮੁਤਾਬਕ ਇਹ ਹਮਲਾ ਬੁਧਵਾਰ ਦੀ ਰਾਤ ਸਥਾਨਕ ਸਮੇਂ ਅਨੁਸਾਰ ਲਗਭਗ 11: 20 ਤੇ ਹੋਇਆ। ਉਸ ਸਮੇਂ ਰੈਟੋਰੈਂਟ ‘ਚ 200 ਲੋਕ ਮੌਜੂਦ ਸਨ। ਇੱਥੇ ਕਾਲਜ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਲਾਸ ਏਂਜਲਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਘੱਟ ਤੋਂ ਘੱਟ 30 ਗੋਲੀਆਂ ਚੱਲੀਆਂ ਅਤੇ ਕਾਫੀ ਲੋਕ ਜ਼ਖਮੀ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੀ ਪਹਿਚਾਣ 28 ਸਾਲਾ ਇਆਨ ਡੇਵਿਡ ਵੱਜੋਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਆਨ ਮਾਨਸਿਕ ਤੌਰ ਤੇ ਪੀੜਿਤ ਸੀ। ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਇਆਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਮੇਂ ਹਮਲਾ ਹੋਇਆ ਉਸ ਵੇਲੇ ਕਾਲਜ ਦੀ ਮਿਯੂਜ਼ਿਕ ਪਾਰਟੀ ਚੱਲ ਰਹੀ ਸੀ। ਸ਼ੁਰੂਆਤੀ ਜਾਂਚ ‘ਚ ਜੋ ਗੱਲ ਨਿਕਲ ਕੇ ਆਈ ਹੈ ਉਸਦੇ ਮੁਤਾਬਕ ਹਮਲਾਵਰ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਸਨ ਅਤੇ ਉਸਨੇ ਬਾਰ ‘ਚ ਦਾਖਲ ਹੁੰਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਸਟੋਰੈਂਟ ਤੋਂ ਇੱਕ ਐਮਰਜੈਂਸੀ ਕਾਲ ਆਈ ਅਤੇ ਇਸ ਪਹਿਲੀ ਕਾਲ ਆਉਣ ਦੇ ਸਿਰਫ਼ ਤਿੰਨ ਮਿੰਟ ਦੇ ਅੰਦਰ ਉਹ ਘਟਨਾ ਸਥਾਨ ‘ਤੇ ਪਹੁੰਚ ਗਏ ਸਨ। ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਘਟਨਾ ਉੱਤੇ ਟਵੀਟ ਕੀਤਾ ਹੈ ਅਤੇ ਪੁਲਿਸ ਦੀ ਸਰਾਹਨਾ ਕੀਤੀ ਹੈ।

Like
Like Love Haha Wow Sad Angry
Girl in a jacket

LEAVE A REPLY