ਕੈਨੇਡਾ ਨੇ ਵੀ ਲਗਾਈ ਬੋਇੰਗ 737 ਮੈਕਸ 8 ਜਹਾਜ਼ਾਂ ‘ਤੇ ਰੋਕ

Girl in a jacket
Like
Like Love Haha Wow Sad Angry
Girl in a jacket

ਟੋਰਾਂਟੋ: ਇਥੋਪੀਆ ‘ਚ ਐਤਵਾਰ ਨੂੰ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਬੋਇੰਗ ਦੇ 737 MAX ‘ਤੇ ਸਵਾਲ ਖੜੇ ਕੀਤੇ ਜਾਣ ਲੱਗੇ ਹਨ। ਭਾਰਤ ਸਮੇਤ ਕਈ ਦੇਸ਼ਾਂ ‘ਚ ਬੋਇੰਗ ‘ਤੇ ਬੈਨ ਲੱਗਣ ਤੋਂ ਬਾਅਦ ਕੈਨੇਡਾ ਨੇ ਵੀ ਇਸ ਨੂੰ ਰੋਕਣ ਦਾ ਫੈਸਲਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਥੋਪੀਆ ‘ਚ ਕ੍ਰੈਸ਼ ਹੋਏ ਬੋਇੰਗ 737 ਜਹਾਜ਼ ‘ਚ ਸਵਾਰ ਕਰੂ ਸਣੇ ਸਾਰੇ 157 ਸਵਾਰਾਂ ਦੀ ਮੌਤ ਹੋ ਗਈ ਸੀ। ਲਗਭਗ ਪੰਜ ਮਹੀਨੇ ਪਹਿਲਾ ਇੰਡੋਨੇਸ਼ੀਆ ‘ਚ ਵੀ ਇੱਕ 737 MAX ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿਚ 189 ਲੋਕ ਮਾਰੇ ਗਏ ਸਨ।

Read Also ਕੈਨੇਡਾ ਤੇ ਅਮਰੀਕਾ ਨੇ ਘੜੀਆਂ ਨੂੰ ਸਰਕਾਇਆ ਇਕ ਘੰਟਾ ਅੱਗੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਥੋਪੀਆ ‘ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਭਾਰਤ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜ਼ੀਲ, ਵੀਅਤਨਾਮ, ਅਰਜਨਟੀਨਾ, ਹਾਂਗਕਾਂਗ ਸਣੇ ਕਰੀਬ 50 ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ।

Like
Like Love Haha Wow Sad Angry
Girl in a jacket

LEAVE A REPLY