ਕਾਂਗਰਸੀ ਪ੍ਰਧਾਨ ਨੇ ਕੱਢੇ ਅਕਾਲੀ ਪ੍ਰਧਾਨ ਦੇ ਵੱਟ, ਸੁਖਬੀਰ ਅੱਗੇ ਤੋਂ ਨਹੀਂ ਕਰ ਸਕੇਗਾ ਇਹ ਕੰਮ?

Girl in a jacket
Like
Like Love Haha Wow Sad Angry
11
Girl in a jacket

ਚੰਡੀਗੜ੍ਹ : ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਤੋਂ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਇਆ ਗਿਆ ਤਾਂ ਭਾਈ ਲੌਂਗੋਵਾਲ ਸਣੇ ਸ਼੍ਰੋਮਣੀ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਕੀ ਬਲਵਿੰਦਰ ਸਿੰਘ ਬੈਂਸ, ਕੀ ਬੀਬੀ ਕਿਰਨਜੋਤ ਕੌਰ ਅਤੇ ਕੀ ਹਰਵਿੰਦਰ ਸਿੰਘ ਫੂਲਕਾ, ਸਭ ਨੇ ਹੀ ਭਾਈ ਲੌਂਗੋਵਾਲ ਨੂੰ ਸੁਖਬੀਰ ਬਾਦਲ ਦੇ ਲਿਫਾਫੇ ਚੋਂ ਨਿਕਲਿਆ ਪ੍ਰਧਾਨ ਗਰਦਾਨਿਆ ਹੈ। ਇਸ ਸਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰਿਵਾਇਤੀ ਵਿਰੋਧੀ ਪਾਰਟੀ ਕਾਂਗਰਸ ਕਿਵੇਂ ਪਿਛੇ ਰਹਿ ਸਕਦੀ ਸੀ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡਾ ਦਾਅਵਾ ਠੋਕਿਆ ਹੈ।

Read Also ਬੈਂਸ ਅਤੇ ਸੁਖਬੀਰ ਵਿਚਾਲੇ ਫਿਰ ਖੜ੍ਹਕੀ ਸੁਖਬੀਰ ਨੂੰ ਰੱਬ ਮੰਨਦੇ ਨੇ ਸ਼੍ਰੋਮਣੀ ਕਮੇਟੀ ਮੈਂਬਰ

ਸੁਨੀਲ ਜਾਖੜ ਮੁਤਾਬਕ ਇਹ ਆਖਰੀ ਵਾਰ ਹੈ ਜਦੋਂ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਸੁਖਬੀਰ ਬਾਦਲ ਵਲੋਂ ਭੇਜੇ ਗਏ ਲਿਫਾਫੇ ‘ਚੋਂ ਨਿਕਲਿਆ ਹੈ। ਕਿਉਂਕਿ ਇਸ ਤੋਂ ਬਾਅਦ ਪੰਜਾਬ ਚ ਅਕਾਲੀ ਦਲ ਦਾ ਵਜੂਦ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਜਾਖੜ ਨੇ ਐੱਸ. ਜੀ. ਪੀ. ਸੀ. ਚੋਣਾਂ ਚ ਕਾਂਗਰਸ ਦੀ ਸ਼ਮੂਲੀਅਤ ਤੇ ਪੁੱਛੇ ਗਏ ਸਵਾਲ ਤੇ ਬੋਲਦਿਆਂ ਸਾਫ ਕੀਤਾ ਕਿ ਕਾਂਗਰਸ ਸੂਬੇ ਦੇ ਕਿਸੇ ਧਾਰਮਿਕ ਮਾਮਲੇ ‘ਚ ਦਖਲ ਨਹੀਂ ਦੇਵੇਗੀ। ਖੈਰ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਪਰ ਇਲਜ਼ਾਮਾਂ ਦੇ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਪਾਰਟੀ ਪ੍ਰਧਾਨ ਵੱਲੋਂ ਕੋਈ ਵੀ ਪ੍ਰਤੀਕਿਿਰਆ ਸਾਹਮਣੇ ਨਹੀਂ ਆਈ ਹੈ।

Like
Like Love Haha Wow Sad Angry
11
Girl in a jacket

LEAVE A REPLY