‘ਇੰਡੀਅਨ ਆਈਡਲ 10’ ਦੇ ਸੈੱਟ ‘ਤੇ ਨੇਹਾ ਕੱਕੜ ਨੂੰ ਮਿਲਿਆ ਭਰਾ, ਮੰਚ ਤੇ ਹੀ ਬੰਨ੍ਹ ਦਿੱਤੀ ਰੱਖੜੀ

Girl in a jacket
Like
Like Love Haha Wow Sad Angry

ਮੁੰਬਈ: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਕੰਪੋਜ਼ਰ ਵਿਸ਼ਾਲ ਡਡਲਾਨੀ ਨੂੰ ਰੱਖੜੀ ਬੰਨ ਕੇ ਆਪਣਾ ਭਰਾ ਬਣਾ ਲਿਆ ਹੈ। ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 10’ ਦੇ ਸਪੈਸ਼ਲ ‘ਰਕਸ਼ਾ ਬੰਧਨ’ ਐਪੀਸੋਡ ਦੀ ਸ਼ੂਟਿੰਗ ਦੌਰਾਨ ਨੇਹਾ, ਆਰਤੀ ਦੀ ਥਾਲੀ ਅਤੇ ਰੱਖੜੀ ਨਾਲ ਨਜ਼ਰ ਆਈ। ਰਿਪੋਰਟਸ ਮੁਤਾਬਕ ਨੇਹਾ ਦੇ ਹੱਥ ‘ਚ ਥਾਲੀ ਦੇਖ ਕੇ ਵਿਸ਼ਾਲ ਨੇ ਉਨ੍ਹਾਂ ਨੂੰ ਰੱਖੜੀ ਬੰਨਣ ਦੀ ਗੁਜ਼ਾਰਿਸ਼ ਕੀਤੀ।

Read Also ਹਿਮਾਂਸ਼ ਤੋਂ 10 ਰੁਪਏ ‘ਚ ਆਖਿਰ ਕੀ ਮੰਗਿਆ ਨੇਹਾ ਕੱਕੜ ਨੇ, ਵਾਇਰਲ ਹੋਈ ਵੀਡੀਓ

ਨੇਹਾ ਨੇ ਖੁਸ਼ੀ-ਖੁਸ਼ੀ ਵਿਸ਼ਾਲ ਨੂੰ ਰੱਖੜੀ ਬੰਨ੍ਹ ਦਿੱਤੀ। ਇਸ ਦੇ ਬਾਅਦ ਦੋਵੇਂ ਗਲੇ ਮਿਲੇ। ਨੇਹਾ ਨੇ ਕਿਹਾ, ”ਜਦੋਂ ਸ਼ੋਅ ਦੇ ਹੋਸਟ ਮਨੀਸ਼ ਪਾਲ ਨੇ ਮੇਰੇ ਕੋਲੋਂ ਰੱਖੜੀ ਬੰਨਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਵਿਸ਼ਾਲ ਨੇ ਮੇਰੇ ਸਾਹਮਣੇ ਰੱਖੜੀ ਬਣਵਾਉਣ ਦੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਮੈਂ ਬੇਹੱਦ ਖੁਸ਼ ਹੋਈ। ਵਿਸ਼ਾਲ ਨਾਲ ਮੇਰਾ ਕਾਫੀ ਲਗਾਅ ਅਤੇ ਡੂੰਘਾ ਸੰਬੰਧ ਹੈ। ਇਹ ਅੱਗੇ ਹੋਰ ਵੀ ਡੂੰਘਾ ਹੋ ਜਾਵੇਗਾ।” ਉਂਝ ਬਾਲੀਵੁੱਡ ਸਿੰਗਰ ਨੇਹਾ ਕੱਕੜ ਦਾ ਇਕ ਸਕਾ ਭਰਾ ਵੀ ਹੈ, ਜਿਸ ਦਾ ਨਾਂ ਟੋਨੀ ਕੱਕੜ ਹੈ। ਨੇਹਾ ਉਨ੍ਹਾਂ ਨਾਲ ਕਈ ਵੀਡੀਓ ਗੀਤ ਜਾਰੀ ਕਰ ਚੁੱਕੀ ਹੈ।

Like
Like Love Haha Wow Sad Angry
Girl in a jacket

LEAVE A REPLY