ਇੰਟਰਵਿਊ ‘ਚ ਮਹਿਲਾਵਾਂ ਬਾਰੇ ਬਾਦਸ਼ਾਹ ਦਾ ਵੱਡਾ ਬਿਆਨ

Girl in a jacket
Like
Like Love Haha Wow Sad Angry

ਮੁੰਬਈ : ਲੋਕਪ੍ਰਿਯ ਰੈਪਰ ਬਾਦਸ਼ਾਹ ਨੇ ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਆਪਣੇ ਗੀਤਾਂ ‘ਚ ਕਦੇ ਵੀ ਮਹਿਲਾਵਾਂ ਨੂੰ ਇਕ ਵਸਤੂ ਵਾਂਗ ਪੇਸ਼ ਨਹੀਂ ਕਰਨਗੇ ਅਤੇ ਕਿਹਾ ਕਿ ਸੈਂਸਰਸ਼ਿੱਪ ਅੰਤਰਮੁਖੀ ਹੈ। 32 ਸਾਲਾ ਰੈਪਰ ਨੇ ਕਿਹਾ ਕਿ ਉਹ ਅਕਸਰ ਆਪਣੇ ਗੀਤਾਂ ‘ਚ ਥੋੜ੍ਹੀ ਛੂਟ ਲੈਂਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਕਿਸੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਕੁਝ ਚੀਜ਼ਾਂ ਪਸੰਦ ਕਰਦੇ ਹੋਣਗੇ, ਜਦਕਿ ਬਾਕੀ ਨਹੀਂ ਜਾਂ ਕੁਝ ਇਨ੍ਹਾਂ ਨੂੰ ਗਲਤ ਕਹਿੰਦੇ ਹੋਣਗੇ ਪਰ ਮੈਂ ਅਜਿਹਾ ਨਹੀਂ ਮੰਨਦਾ। ਮੈਂ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ, ਜਿੱਥੇ ਮੇਰੀ ਮਾਂ ਹੈ, ਭੈਣ ਹੈ, ਪਤਨੀ ਹੈ ਅਤੇ ਇਕ ਬੇਟੀ ਵੀ ਹੈ।

Read Also ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਰਹਿ ਚੁੱਕੇ ਹਨ ਮੈਡੀਕਲ ਦੇ ਸਟੂਡੈਂਟ

ਮੈਂ ਕਦੇ ਵੀ ਅਜਿਹੇ ਵਿਅਕਤੀ ਨੂੰ ਵਸਤੂ ਵਾਂਗ ਪੇਸ਼ ਨਹੀਂ ਕਰਾਂਗਾ, ਜੋ ਮੈਨੂੰ ਪਾਲਦਾ ਹੈ, ਮੇਰੀ ਰੱਖਿਆ ਕਰਦਾ ਹੈ ਜਾਂ ਮੈਨੂੰ ਪਿਆਰ ਕਰਦਾ ਹੈ।” ਉਨ੍ਹਾਂ ਨੇ ਹੋਰ ਕਿਹਾ, ”ਮੈਂ ਕਦੇ ਵੀ ਜਾਣ-ਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ। ਹਾਂ ਮੈਂ ਸੰਗੀਤ ‘ਚ ਕੁਝ ਥੋੜ੍ਹੀ ਛੂਟ ਲਈ ਹੋਈ ਹੈ ਅਤੇ ਕੁਝ ਹਾਸਾ-ਮਖੌਲ ਕੀਤਾ, ਜੋ ਮੇਰੇ ਦੋਸਤ ਵੀ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇਕ ਤਰ੍ਹਾਂ ਦਾ ਪਾਰਿਵਾਰਕ ਰੈਪਰ ਹਾਂ।” ਬਾਲੀਵੁੱਡ ‘ਚ ਭਾਈ-ਭਤੀਜਾਵਾਦ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਬਾਦਸ਼ਾਹ ਨੇ ਇਸ ਨੂੰ ਬੇਕਾਰ ਦੱਸਦੇ ਹੋਏ ਕਿਹਾ ਕਿ ਪ੍ਰਤਿਭਾ ਹਮੇਸ਼ਾ ਕਿਸੇ ਵੀ ਸਥਿਤੀ ‘ਚ ਸਾਹਮਣੇ ਆਉਂਦੀ ਹੈ। ਕਸ਼ਮੀਰ ਬਾਰੇ ਬਾਦਸ਼ਾਹ ਨੇ ਕਿਹਾ ਕਿ ਹਾਲਾਂਕਿ ਕੋਈ ਵੀ ਜਗ੍ਹਾ 100 ਫੀਸਦੀ ਸੁਰੱਖਿਅਕ ਨਹੀ ਹੈ ਪਰ ਘਾਟੀ ਨੂੰ ਚੰਗੇ ਜਨਸਪੰਰਕ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, ”ਕਸ਼ਮੀਰ ਨੂੰ ਚੰਗੇ ਜਨਸਪੰਰਕ ਦੀ ਜ਼ਰੂਰਤ ਹੈ। ਕਸ਼ਮੀਰ ਖੂਬਸੂਰਤ ਹੈ, ਲੋਕ ਅਤੇ ਮਾਹੌਲ ਵੀ ਚੰਗਾ ਹੈ। ਲੋਕ ਕਹਿੰਦੇ ਹਨ ਕਿ ਇੱਥੇ ਹਿੰਸਾ ਹੈ ਪਰ ਕਿਰਪਾ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਓ, ਉੱਥੇ ਵੀ ਹਿੰਸਾ ਹੈ।

Like
Like Love Haha Wow Sad Angry
Girl in a jacket

LEAVE A REPLY