Breaking NewsD5 specialInternational-okNews

ਇਨ੍ਹਾਂ ਦੇਸ਼ਾਂ ‘ਚ ਮਿਲਦਾ ਹੈ ਸਭ ਤੋਂ ਸਸਤਾ ਸੋਨਾ, ਭਾਰਤ ਤੋਂ 15 ਫੀਸਦੀ ਤੱਕ ਘੱਟ ਹਨ ਮੁੱਲ

ਸੋਨਾ ਇੱਕ ਅਜਿਹੀ ਧਾਤੂ ਹੈ, ਜਿਸਦਾ ਜ਼ਿਆਦਾ ਤੋਂ ਜ਼ਿਆਦਾ ਭੰਡਾਰਨ ਦੁਨੀਆ ਦਾ ਲੱਗਭੱਗ ਹਰ ਦੇਸ਼ ਕਰਨਾ ਚਾਹੁੰਦਾ ਹੈ। ਸਦੀਆਂ ਦੇ ਲੋਕ ਸੋਨੇ ਦੇ ਵੱਲ ਆਕਰਸ਼ਿਤ ਹੁੰਦੇ ਆ ਰਹੇ ਹਨ। ਆਮ ਜਨਤਾ ਦੇ ਨਾਲ-ਨਾਲ ਸੋਨਾ ਨਿਵੇਸ਼ਕਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਭਾਰਤ ‘ਚ ਇਸ ਸਾਲ ਸੰਸਾਰਿਕ ਪੱਧਰ ਦੇ ਸਮਾਨ ਸੋਨੇ ਦੀਆਂ ਕੀਮਤਾਂ 25 ਫੀਸਦੀ ਵਧੀਆਂ ਹਨ। ਉੱਥੇ ਹੀ ਦੁਬਈ ਇੱਕ ਆਜਿਹਾ ਦੇਸ਼ ਹੈ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ। ਦੁਨੀਆ ਭਰ ਦੇ ਲੋਕ ਇਥੇ ਸੋਨਾ ਖਰੀਦਣ ਲਈ ਆਉਂਦੇ ਹਨ। ਦੁਬਈ ‘ਚ ਦੀਅਰਾ ਨਾਮ ਦੀ ਇਕ ਜਗ੍ਹਾ ਹੈ, ਜਿਥੇ ਗੋਲਡ ਸਾਊਕ ਖੇਤਰ ਸੋਨੇ ਦੀ ਖਰੀਦਦਾਰੀ ਦਾ ਕੇਂਦਰ ਮੰਨਿਆ ਜਾਂਦਾ ਹੈ।

LIVE ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵੱਡਾ ਫੈਸਲਾ!ਪੂਰਾ ਭਾਰਤ ਹੋਵੇਗਾ ਜਾਮ!ਖਹਿਰਾ ਦੀ ਢੀਂਡਸਾ ਨਾਲ ਗੁਪਤ ਮੀਟਿੰਗ!

ਇਥੋਂ ਦੇ ਬਾਜ਼ਾਰ ਸੋਨੇ ਨਾਲ ਭਰੇ ਹਨ। ਇਸ ਤੋਂ ਇਲਾਵਾ ਦੁਬਈ ਦੇ ਜ਼ੋਯਲੂਕਾਸ, ਗੋਲਡ ਅਤੇ ਡਾਇਮੰਡ ਪਾਰਕ ਅਤੇ ਮਲਾਬਾਰ ਗੋਲਡ ਵਰਗੇ ਕੁਝ ਬਾਜ਼ਾਰ ਹਨ। ਜਿੱਥੋਂ ਤੁਸੀਂ ਆਸਾਨੀ ਨਾਲ ਘੱਟ ਕੀਮਤ ‘ਤੇ ਸੋਨਾ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਦੇਸ਼ ਹਨ ਜਿਥੇ ਸਸਤਾ ਸੋਨਾ ਖਰੀਦਿਆ ਜਾਂਦਾ ਹੈ। ਥਾਈਲੈਂਡ ਦਾ ਬੈਂਕਾਕ ਵਿਚ ਵੀ ਲੋਕਾਂ ਨੂੰ ਘੱਟ ਕੀਮਤ ‘ਤੇ ਸੋਨਾ ਖਰੀਦਣ ਦਾ ਮੌਕਾ ਦਿੰਦਾ ਹੈ। ਇੱਥੇ ਤੁਸੀਂ ਬਹੁਤ ਘੱਟ ਮਾਰਜਨ ਨਾਲ ਸੋਨਾ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਇਥੇ ਤੁਹਾਨੂੰ ਸੋਨੇ ਦੀਆਂ ਕਈ ਕਿਸਮਾਂ ਦੀ ਵਰਾਇਟੀ ਵੀ ਮਿਲ ਜਾਵੇਗੀ।

ਯੂ.ਪੀ ਦੀ ਰਾਹ ‘ਤੇ ਤੁਰਿਆ ਪੰਜਾਬ? ਸਿਮਰਜੀਤ ਬੈਂਸ ਦੇ ਵੱਡੇ ਖੁਲਾਸੇ,ਕੈਪਟਨ ਤੋਂ ਮੰਗਿਆ ਜਵਾਬ | D5 Channel Punjabi

ਇੱਥੇ ਚਾਈਨਾ ਟਾਊਨ ਵਿਚ ਯਾਵੋਰਾਤ ਰੋਡ ਸੋਨਾ ਖਰੀਦਣ ਲਈ ਸਭ ਤੋਂ ਮਨਪਸੰਦ ਜਗ੍ਹਾ ਹੈ। ਇੱਥੇ ਸੋਨੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਹਾਂਗ ਕਾਂਗ ਦੁਨੀਆ ਭਰ ਵਿਚ ਇਸ ਦੇ ਸ਼ਾਪਿੰਗ ਹੱਬ ਲਈ ਜਾਣਿਆ ਜਾਂਦਾ ਹੈ। ਇਥੇ ਹੋਰ ਚੀਜਾਂ ਦੇ ਨਾਲ -ਨਾਲ ਸੋਨਾ ਵੀ ਬਹੁਤ ਘੱਟ ਕੀਮਤ ‘ਤੇ ਮਿਲਦਾ ਹੈ। ਹਾਂਗ ਕਾਂਗ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਸੋਨੇ ਦੇ ਕਾਰੋਬਾਰਾਂ ਵਿੱਚੋਂ ਇੱਕ ਦੇਸ਼ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਸੋਨੇ ਦੇ ਡਿਜ਼ਾਈਨ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਸਵਿਟਜ਼ਰਲੈਂਡ ਪੂਰੀ ਦੁਨੀਆਂ ਵਿਚ ਆਪਣੀਆਂ ਡਿਜ਼ਾਈਨਰ ਘੜੀਆਂ ਲਈ ਮਸ਼ਹੂਰ ਹੈ।

ਪੰਜਾਬ ‘ਚ ਆਇਆ ਖਤਰਨਾਕ ਸਮਾਨ! ਪੁਲਿਸ ਨੂੰ ਮਿਲੀ ਗੁਪਤ ਸੂਚਨਾ ਮੌਕੇ ਤੋਂ ਕਰ ਲਿਆ ਕਾਬੂ

ਜਦੋ ਵੀ ਇਸ ਦੇਸ਼ ਦਾ ਨਾਮ ਸਾ਼ਡੀ ਜ਼ੁਬਾਨ ਤੇ ਆਉਂਦਾ ਹੈ ਤਾਂ ਇੱਕਦਮ ਇਸ ਮੁਲਕ ਦੀਆਂ ਬਣੀਆਂ ਘੜੀਆਂ ਸਾਡੇ ਦਿਮਾਗ ਵਿਚ ਆ ਜਾਂਦੀਆਂ ਹਨ ਪਰ ਸੋਨੇ ਦਾ ਵੀ ਇੱਥੇ ਬਹੁਤ ਵੱਡਾ ਵਪਾਰਕ ਕੇਂਦਰ ਹੈ। ਸਵਿਟਜ਼ਰਲੈਂਡ ਦਾ ਜ਼ੁਰੀਖ਼ ਸ਼ਹਿਰ ਆਪਣੇ ਸੋਨੇ ਦੀ ਮਾਰਕੀਟ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਹੱਥ ਨਾਲ ਬਣੇ ਡਿਜ਼ਾਇਨਰ ਗਹਿਣਿਆਂ ਦੇ ਬਹੁਤ ਸਾਰੇ ਵਿਕਲਪ ਦੇਖੇ ਜਾ ਸਕਦੇ ਹਨ।

ਕੈਪਟਨ ਦੇ ਮੁੰਡੇ ‘ਤੇ ਲੱਗੇ ਵੱਡੇ ਇਲਜ਼ਾਮ, ਹੁਣ ਮਗਰ ਪਏ ਕੇਜਰੀਵਾਲ ਦੇ ਬੰਦੇ? D5 channel Punjabi

ਇੱਥੇ ਕੰਮ ਕਰਨ ਵਾਲੇ ਕਾਰੀਗਰ ਪੀੜ੍ਹੀ ਦਰ ਪੀੜ੍ਹੀ ਇਸ ਪੇਸ਼ੇ ਵਿਚ ਲੱਗੇ ਹੋਏ ਹਨ । ਕੁਝ ਥਾਵਾਂ ਜਿਵੇਂ ਮਲਾਬਾਰ ਗੋਲਡ, ਭੀਮ ਜਵੇਲਸ, ਜੋਇਲੁਕਾਸ ਵਰਗੇ ਇਲਾਕਿਆਂ ਤੋਂ ਘੱਟ ਕੀਮਤ ‘ਤੇ ਸੋਨਾ ਖਰੀਦਣ ਦਾ ਮੌਕਾ ਮਿਲ ਸਕਦਾ ਹੈ । ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ ‘ਤੇ ਇੱਥੋਂ ਦੇ ਬਾਜ਼ਾਰਾਂ ਦੀ ਚਮਕ ਵੱਖਰੀ ਹੀ ਹੁੰਦੀ ਹੈ । ਇੱਥੇ ਨਵੇਂ ਗਹਿਣਿਆਂ ਨਾਲੋਂ ਪੁਰਾਣੇ ਸੋਨੇ ਦੇ ਗਹਿਣਿਆਂ ਨੂੰ ਤਬਦੀਲ ਕਰਨ ਦਾ ਕੰਮ ਵਧੇਰੇ ਕੀਤਾ ਜਾਂਦਾ ਹੈ

Related Articles

Leave a Reply

Your email address will not be published. Required fields are marked *

Back to top button