ਅੰਮ੍ਰਿਤਸਰ ਦੇ ਕੁੱਤੇ ਬਣੇ ‘ਸ਼ੇਰ’ (ਵੀਡੀਓ)

Girl in a jacket
Like
Like Love Haha Wow Sad Angry

ਅੰਮ੍ਰਿਤਸਰ : ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਹਿੰਦਰਾ ਕਾਲੌਨੀ ਦੀਆਂ ਨੇ ਤਸਵੀਰਾਂ ‘ਚ ਤੁਸੀ ਸਾਫ ਦੇਖ ਸਕਦੇ ਹੋ ਕਿ ਨਾਬਾਲਗ ਬੱਚਾ ਸੁੰਨੀ ਗਲੀ ‘ਚ ਤੁਰਿਆ ਜਾਂਦਾ ਹੈ ਤੇ ਸਾਹਮਣੇ ਤੋਂ ਦੋ ਤਿੰਨ ਕੁੱਤੇ ਆਉਂਦੇ ਹਨ। ਇਕ ਕੁੱਤਾ ਅਚਾਨਕ ਬੱਚੇ ਵੱਲ ਨੂੰ ਵੱਧਦਾ ਤੇ ਉਸ ਉਤੇ ਅਟੈਕ ਕਰ ਦਿੰਦਾ ਫਿਰ ਕੀ ਸੀ ਇਕ ਇਕ ਕਰ ਕੁੱਤਿਆਂ ਦਾ ਝੁੰਡ, ਬੱਚੇ ਨੂੰ ਘੜੀਸਣਾ ਸ਼ੁਰੂ ਕਰ ਦਿੰਦਾ। ਕੁਝ ਸਮਾਂ ਲੰਘਦਾ ਤਾਂ ਲੋਕ ਉਥੇ ਪਹੁੰਚਦੇ ਨੇ ਤੇ ਬੱਚੇ ਨੂੰ ਕੁੱਤਿਆ ਕੋਲੋਂ ਬਚਾ ਲੈਂਦੇ ਹਨ।

Read Also ਆ ਗਏ ਕਾਲੇ ਕੱਛਿਆਂ ਵਾਲੇ, ਹੋ ਗਏ ਕੁੱਤੇ ਫੇਲ੍ਹ

ਉੱਧਰ ਇਸ ਮਾਮਲੇ ਤੇ ਇਲਾਕਾ ਵਾਸੀਆਂ ਦਾ ਕਿ ਕਹਿਣਾ ਹੈ ਕਿ ਸਰਕਾਰ ਨੂੰ ਅਵਾਰਾਂ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਜਰੂਰ ਕਰਨਾ ਚਾਹੀਦਾ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ। ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ‘ਚ ਕੋਈ ਬੱਚਾ ਕੁੱਤਿਆਂ ਦਾ ਸ਼ਿਕਾਰ ਹੋਇਆ ਹੋਵੇ, ਇਸ ਤੋਂ ਪਹਿਲਾ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਅਵਾਰਾ ਕੁੱਤਿਆ ਦਾ ਰਹਿਣ ਲਈ ਪੱਕਾ ਕੋਈ ਪ੍ਰਬੰਧ ਕਰਨ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੇ ਰੋਕ ਲਗਾਈ ਜਾ ਸਕੇ।

Like
Like Love Haha Wow Sad Angry
Girl in a jacket

LEAVE A REPLY