Breaking NewsD5 specialNewsPunjab

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਘੇਰਿਆ ਜਾਵੇਗਾ ਡੀਜੀਪੀ ਦਫ਼ਤਰ

ਚੰਡੀਗੜ੍ਹ : ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾਈ ਆਗੂਆਂ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਨਲਾਈਨ ਮੀਟਿੰਗ ਕੀਤੀ। ਜਿਸ ਦੌਰਾਨ ਸੂਬੇ ਅੰਦਰ ਚੱਲ ਰਹੇ ਮਾੜੇ ਹਲਾਤਾਂ ਬਾਰੇ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਕਰੋਨਾ ਦੀ ਆੜ ਹੇਠ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਗੁੰਡਾਗਰਦੀ ਸਿਖਰਾਂ ਤੇ ਹੈ। ਪੁਲਿਸ ਰਾਜਨੀਤਕ ਲੀਡਰਾਂ ਦੀ ਕਠਪੁਤਲੀ ਬਣ ਚੁਕੀ ਹੈ ਪੀੜਤ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੁਲਿਸ ਗੁੰਡਿਆਂ ਦਾ ਪੱਖ ਪੂਰ ਰਹੀ ਹੈ ।ਸੂਬੇ ਵਿੱਚ ਸਿਆਸੀ ਸ਼ਹਿ ਤੇ ਅਨੇਕਾਂ ਔਰਤਾਂ ਨੂੰ ਖੱਜਲ ਖਵਾਰ ਤੇ ਜਲੀਲ ਹੋਣਾ ਪੈ ਰਿਹਾ ਹੈ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ। ਜਿਸ ਦਾ ਯੂਨੀਅਨ ਨੇ ਅੱਜ ਦੀ ਮੀਟਿੰਗ ਵਿੱਚ ਸਖਤ ਸਟੈਂਡ ਲਿਆ ਹੈ ਤੇ ਇਸ ਧੱਕੇਸ਼ਾਹੀ ਦੇ ਖਿਲਾਫ ਸਖਤ ਫੈਸਲਾ ਲਿਆ ਗਿਆ ਹੈ। ਕਿਉਂਕਿ ਪੀੜਤ ਔਰਤਾਂ ਵਿਚ ਯੂਨੀਅਨ ਨਾਲ ਸਬੰਧਤ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੀ ਸ਼ਾਮਲ ਹਨ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

ਉਪਰੋਕਤ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਡੀ ਜੀ ਪੀ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਹਜ਼ਾਰਾਂ ਔਰਤਾਂ ਇਸ ਸਮੇਂ ਪੁੱਜਣਗੀਆਂ । ਇਸ ਮੌਕੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇ ਕੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ ਜਾਵੇਗੀ । ਕਿਉਂਕਿ ਜ਼ੁਲਮ ਸਭ ਹੱਦਾਂ-ਬੰਨੇ ਪਾਰ ਕਰ ਚੁੱਕਾ ਹੈ । ਅਮਨ ਕਨੂੰਨ ਨਾਂ ਦੀ ਕਿਧਰੇ ਵੀ ਕੋਈ ਚੀਜ਼ ਨਹੀਂ ਹੈ । ਹਰਗੋਬਿੰਦ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਸੱਤ-ਅੱਠ ਵਾਰ ਡੀਜੀਪੀ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ ਤੇ ਨਾ ਹੀ ਭੇਜੇਂ ਗਏ ਮੈਸਿਜਾ ਦਾ ਜਵਾਬ ਦਿੱਤਾ । ਉਨ੍ਹਾਂ ਨੇ ਭੇਜੀਆਂ ਗਈਆਂ ਚਿੱਠੀਆਂ ਦਾ ਵੀ ਕੋਈ ਹੁਣ ਤੱਕ ਜਵਾਬ ਨਹੀਂ ਦਿੱਤਾ । ਜਿਸ ਕਰਕੇ ਮਜ਼ਬੂਰਨ ਜੱਥੇਬੰਦੀ ਨੂੰ ਇਹ ਫੈਸਲਾ ਲੈਣਾ ਪਿਆ ਹੈ।

ਮੁੱਖ ਮੰਤਰੀ ਤੋਂ ਸੁਣ ਲਵੋ ਦਿੱਲੀ ‘ਚ ਕਰੋਨਾ ਦੀ ਸਥਿੱਤੀ ,ਦੇਖੋ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਿੰਨੀ ਮਿਲਦੀ ਸਹੁਲਤ

ਵਿਸਥਾਰ ਸਹਿਤ ਦੱਸਦਿਆ ਹਰਗੋਬਿੰਦ ਕੌਰ ਨੇ ਕਿਹਾ ਕਿ ਪਹਿਲਾ ਮਾਮਲਾ ਜ਼ਿਲਾ ਲੁਧਿਆਣਾ ਦੇ ਪਿੰਡ ਰਸੂਲਪੁਰ ਹੈ , ਜਿਥੇ ਆਂਗਣਵਾੜੀ ਹੈਲਪਰ ਬਲਜੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਰੇਆਮ ਸਾਰੇ ਪਿੰਡ ਦੇ ਸਾਹਮਣੇ ਗੁੰਡਾ ਅਨਸਰਾਂ ਨੇ ਮਾਰਕੁੱਟ ਕੀਤੀ ਤੇ ਗਲੀਆਂ ਵਿੱਚ ਘੜੀਸਿਆ। ਪੁਲਸ ਮੌਕੇ ਤੇ ਪਹੁੰਚ ਗਈ ਪਰ ਮੂਕ ਦਰਸ਼ਕ ਬਣੀ ਰਹੀ ਹੁਣ ਹਾਲਾਤ ਇਹ ਹਨ ਕਿ ਦੋਸ਼ੀ ਘਰੇ ਬੈਠੇ ਹਨ ਤੇ ਪੀੜਤ ਗੁਡਿਆ ਤੋਂ ਡਰਦੇ ਬਾਹਰ ਹਨ। ਪੁਲਿਸ ਕਹਿੰਦੀ ਜੋ ਮਰਜੀ ਕਰੋ। ਦੂਜਾ ਮਾਮਲਾ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਨੂਰੇ ਕੇ ਦਾ ਹੈ ਜਿੱਥੇ ਆਂਗਣਵਾੜੀ ਵਰਕਰ ਸੋਮਾ ਰਾਣੀ ਦੇ ਸੈਟਰ ਵਿਚੋਂ ਸਮਾਨ ਚੋਰੀ ਹੋਣ ਤੋਂ ਬਾਅਦ ਵਰਕਰ ਨੇ ਪੰਚਾਇਤ ਤੇ ਪੁਲਿਸ ਨੂੰ ਇਸ ਦੀ ਰਿਪੋਰਟ ਕੀਤੀ । ਪੁਲਿਸ ਨੇ ਚੋਰਾਂ ਦੀ ਭਾਲ ਕਰਨ ਦੀ ਬਜਾਏ ਵਰਕਰ ਨੂੰ ਵੀ ਥਾਣੇ ਵਿਚ ਸੱਦ ਕੇ ਖੱਜਲ ਖਵਾਰ ਤੇ ਜ਼ਲੀਲ ਕੀਤਾ ਤੇ ਕਰੈਕਟਰ ਤੇ ਸਵਾਲ ਖੜੇ ਕੀਤੇ।

ਕੇਜਰੀਵਾਲ ਦੇ ਆਹ ਬੰਦੇ ਦੀ ਆ ਪੂਰੀ ਚਰਚਾ.ਕਹਿੰਦਾ ਪੰਜਾਬ ‘ਚ ਵੀ ਕਰਨਾ ਦਿੱਲੀ ਆਲਾ ਕੰਮ

ਤੀਜਾ ਮਾਮਲਾ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਇਸਲਾਮਵਾਲਾ ਦਾ ਹੈ ਜਿੱਥੇ ਆਂਗਨਵਾੜੀ ਵਰਕਰ ਸਤਵੀਰ ਕੌਰ ਦੇ ਪਰਿਵਾਰ ਦਾ ਗੁਆਂਢੀਆਂ ਦੇ ਨਾਲ ਸਰਕਾਰੀ ਗਲੀ ਦਾ ਮਸਲਾ ਸੀ । ਗਲੀ ਸਾਂਝੀ ਹੈ , ਪਰ ਗੁਆਂਢੀ ਇਕੱਲੇ ਹੀ ਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਗੁਆਂਢੀਆਂ ਨੇ ਕਈ ਸੰਗੀਨ ਧਾਰਾਵਾਂ ਲਗਾ ਕੇ ਉਸ ਤੇ ਅਤੇ ਉਸਦੇ ਪਰਿਵਾਰ ਤੇ ਥਾਣਾ ਅਰਨੀਵਾਲਾ ਵਿਖੇ ਝੂਠਾ ਪਰਚਾ ਦਰਜ ਕਰਵਾ ਦਿੱਤਾ ।
ਚੋਥਾ ਮਾਮਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਦਾ ਹੈ , ਜਿਥੋਂ ਦੀ ਇੱਕ ਵਿਧਵਾ ਔਰਤ ਗੁਰਪ੍ਰੀਤ ਕੌਰ ਤੇ ਉਸ ਦੀ 10 ਸਾਲ ਦੀ ਧੀ ਤੇ ਸਹੁਰੇ ਪਰਿਵਾਰ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ । ਪਰ 6 ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ। ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਤਾਂ ਕੁਝ ਕੁ ਉਦਾਹਰਣਾਂ ਹਨ , ਜਦੋਂ ਕਿ ਪੰਜਾਬ ਵਿੱਚ ਹਜ਼ਾਰਾਂ ਔਰਤਾਂ ਤੇ ਹੋਰ ਲੋਕ ਵੀ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ ਤੇ ਇਸ ਪੀੜਾ ਵਿਚੋਂ ਗੁਜ਼ਰ ਰਹੇ ਹਨ । ਸੂਬੇ ਵਿਚ ਜੰਗਲ ਦਾ ਰਾਜ ਚੱਲ ਰਿਹਾ ਹੈ ਤੇ ਲੋਕ ਅਸੁਰੱਖਿਆ ਮਹਿਸੂਸ ਕਰ ਰਹੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button