ਅਰਵਿੰਦ ਕੇਜਰੀਵਾਲ ‘ਪੰਜਾਬ ਦਾ ਗੱਦਾਰ’ , NRI’S ਦੀ ਕੇਜਰੀਵਾਲ ਨੂੰ ਲਾਹਨਤਾਂ ਭਰੀ ਚਿੱਠੀ

Girl in a jacket
Like
Like Love Haha Wow Sad Angry

ਪੰਜਾਬ ਵਿੱਚ ਪਏ ਆਮ ਆਦਮੀ ਪਾਰਟੀ ਦੇ ਘਮਸਾਣ ਤੋਂ ਬਾਅਦ, ਹੁਣ ਪਾਰਟੀ ਕੌਮਾਂਤਰੀ ਪੱਧਰ ਤੇ ਵੀ ਖਿੰਡਦੀ ਦਿਖਾਈ ਦੇ ਰਹੀ ਹੈ। ਵਿਦੇਸ਼ਾਂ ‘ਚ ਬੈਠੇ ਪੰਜਾਬੀ ਅਤੇ ਹੋਰ ਐੱਨ.ਆਰ.ਆਈ. ਪਾਰਟੀ ਤੋਂ ਆਪਣਾ ਸਮਰਥਨ ਵਾਪਿਸ ਲੈਣ ਲੱਗੇ ਹਨ। ਇਸ ਸਬੰਧੀ ਐੱਨ.ਆਰ.ਆਈ. ਪੰਜਾਬੀਆਂ ਵੱਲੋਂ ਲਿਖਿਆ ਇੱਕ ਪੱਤਰ ਇਨੀਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਪੱਤਰ ਵਿੱਚ ਕਰੀਬ ਸਵਾ ਸੌ ਐੱਨ.ਆਰ.ਆਈ. ਵਿਅਕਤੀਆਂ ਦੇ ਨਾਂ ਦਿੱਤੇ ਗਏ ਨੇ, ਜਿਨ੍ਹਾਂ ਨੇ ਕੇਜਰੀਵਾਲ ਤੋਂ ਆਪਣਾ ਸਮਰਥਨ ਵਾਪਿਸ ਲੈਣ ਦੀ ਗੱਲ ਆਖੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅੰਗਰੇਜ਼ੀ ਵਿੱਚ ਲਿਖੇ ਇਸ ਪੱਤਰ ਵਿੱਚ ਅਸਲ ਵਿੱਚ ਲਿਖਿਆ ਕੀ ਹੈ।

Read Also ਕੇਜਰੀਵਾਲ ਧੜੇ ਨੂੰ ਝਟਕਾ, ਖਹਿਰਾ ਦੇ ਹੱਕ ‘ਚ ਇਕ ਹੋਰ ਵਿਧਾਇਕ

ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਹ 2013 ਤੋਂ ਪਾਰਟੀ ਦੇ ਸਵਰਾਜ ਦੇ ਏਜੰਡੇ ਨੂੰ ਮੁੱਖ ਰੱਖਦਿਆਂ, ਮਿਲੀਅਨ ਡਾਲਰ ਫੰਡ ਦੇ ਚੁੱਕੇ ਨੇ, ਪਰ ਦਿੱਲੀ ਵਿੱਚ ਸੱਤਾ ਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਆਹੁਦੇਦਾਰਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ। ਉਸਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਿਰਾਸ ਹੋਏ ਹਨ। ਪੱਤਰ ਵਿੱਚ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਜਿਹੜੇ ਐੱਨ.ਆਰ.ਆਈਸ ਨੇ ਕੇਜਰੀਵਾਲ ਨੂੰ 5 ਸਾਲ ਫੰਡ ਮੁਹੱਇਆ ਕਰਵਾਇਆ, ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਇਸ ਦੇ ਨਾਲ ਹੀ ਪੱਤਰ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿੱਚੋਂ ਕੱਢਣ, ਬਿਕਰਮ ਮਜੀਠੀਆ ਤੋਂ ਡਰੱਗ ਮਾਮਲੇ ਵਿੱਚ ਮੁਆਫੀ ਮੰਗਣ ਅਤੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੀ ਕੁਰਸੀ ਤੋਂ ਹਟਾਏ ਜਾਣ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ।

ਫਿਲਹਾਲ ਇਸ ਪੱਤਰ ਬਾਰੇ ਆਮ ਆਦਮੀ ਪਾਰਟੀ ਆਗੂਆਂ ਜਾਂ ਅਰਵਿੰਦ ਕੇਜਰੀਵਾਲ ਪਾਸੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਪਰ ਐਨਾ ਜ਼ਰੂਰ ਹੈ ਕਿ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਤੋਂ ਲਾਹੁਣਾ ਅਤੇ ਫਿਰ ਕੰਵਰ ਸੰਧੂ ਸਣੇ ਖਹਿਰਾ ਨੂੰ ਪਾਰਟੀ ਤੋਂ ਮੁਅੱਤਲ ਕਰਨ ਦਾ ਫੈਸਲਾ, ਕਿਤੇ ਨਾ ਕਿਤੇ ਆਪ ਤੇ ਪੁੱਠਾ ਪੈਂਦਾ ਜਾਪ ਰਿਹਾ ਹੈ। ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਸਿਰ ਤੇ ਆ ਚੁੱਕੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭੁਗਤਣਾ ਪੈ ਸਕਦਾ ਹੈ।

Like
Like Love Haha Wow Sad Angry
Girl in a jacket

LEAVE A REPLY