ਅਕਸ਼ੈ ਕੁਮਾਰ ਨੇ ਕਿਹਾ, ਮੇਰੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹੈ

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹਾ ਹੈ। ਅਕਸ਼ੈ ਨੂੰ ਫਿਲਮ ਇੰਡਸਟਰੀ ਵਿਚ ਆਏ ਹੋਏ ਢਾਈ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਕਸ਼ੈ ਦੀ ਹਾਲ ਹੀ ਵਿਚ ਫਿਲਮ ‘ਗੋਲਡ’ ਪ੍ਰਦਰਸ਼ਿਤ ਹੋਈ ਹੈ। ਦੇਸ਼ ਭਗਤੀ ‘ਤੇ ਆਧਾਰਿਤ ‘ਗੋਲਡ’ ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਅਕਸ਼ੈ ਦਾ ਕਹਿਣਾ ਹੈ ਕਿ ਮੈਂ ਦੇਸ਼ ਭਗਤੀ ਦੀਆਂ ਫਿਲਮਾਂ ਇਸ ਲਈ ਨਹੀਂ ਕਰਦਾ ਕਿ ਮੈਂ ਕੁਝ ਸਾਬਤ ਕਰਨਾ ਹੈ। ਮੈਂ ਸਿਰਫ ਇਸ ਲਈ ਕਰਦਾ ਹਾਂ ਕਿਉਂਕਿ ਉਨ੍ਹਾਂ ਫਿਲਮਾਂ ਦੀ ਕਹਾਣੀ ਮੈਨੂੰ ਪਸੰਦ ਆਉਂਦੀ ਹੈ।

Read Also ਫਿਲਮਮੇਕਰ ਕਰਨ ਜੌਹਰ ਨੇ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਕੋਲੋ ਮੰਗੀ ਮੁਆਫੀ

ਜ਼ਿਕਰਯੋਗ ਹੈ ਕਿ ਬਾਕਸ ਆਫਿਸ ਦੀ ਜੰਗ ‘ਚ ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਅਤੇ ਜਾਨ ਅਬ੍ਰਾਹਿਮ ਦੀ ‘ਸੱਤਯਮੇਵ ਜਯਤੇ’ ਨੂੰ ਪਛਾੜ ਦਿੱਤਾ ਹੈ। ਪਹਿਲੇ ਦਿਨ ਕਲੈਕਸ਼ਨ ਦੇ ਮਾਮਲੇ ‘ਚ ਅਕਸ਼ੈ ਜਾਨ ਤੋਂ ਅੱਗੇ ਨਿਕਲ ਗਏ ਹਨ। ਦੇਸ਼ ਦੇ ਪਹਿਲੇ ਓਲੰਪਿਕ ਗੋਲਡ ਮੈਡਲ ਦੀ ਕਹਾਣੀ ਬਿਆਨ ਕਰਦੀ ਫਿਲਮ ‘ਗਲੋਡ’ ਨੇ ਪਹਿਲੇ ਦਿਨ ‘ਚ 25 ਕਰੋੜ 25 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ‘ਗੋਲਡ’ ਇਸ ਸਾਲ ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ।

Like
Like Love Haha Wow Sad Angry
Girl in a jacket

LEAVE A REPLY